ਮਲੇਰਕੋਟਲਾ: ਐਸ.ਐਸ.ਪੀ ਸਿਮਰਤ ਕੌਰ ਵੱਲੋਂ ਈਦ ਗਾਹ ਵਿਖੇ ਸੁਰੱਖਿਆ ਦਾ ਲਿਆ ਜਾਇਜ਼ਾ, ਹਜ਼ਾਰਾਂ ਦੀ ਗਿਣਤੀ ਵਿੱਚ 11 ਅਪ੍ਰੈਲ ਨੂੰ ਪੜ੍ਹੀ ਜਾਏਗੀ ਈਦ ਦੀ ਨਮਾਜ਼
ਮਲੇਰਕੋਟਲਾ ਵਿਖੇ 11 ਅਪ੍ਰੈਲ ਨੂੰ ਈਦ ਦੀ ਨਮਾਜ਼ ਅਦਾ ਕੀਤੀ ਜਾਵੇਗੀ ਤੇ ਈਦ ਮਨਾਈ ਜਾਏਗੀ ਜਿਸ ਨੂੰ ਲੈ ਕੇ ਈਦਗਾਹ ਵਿਖੇ ਅੱਜ ਐਸਐਸਪੀ ਸਿਮਰਤ ਕੌਰ ਵੱਲੋਂ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਤਮਾਮ ਪੁਲਿਸ ਪਾਰਟੀ ਉਨ੍ਹਾਂ ਨਾਲ ਮੌਜੂਦ ਰਹੀ ।