ਫਾਜ਼ਿਲਕਾ: ਪਿੰਡ ਰਾਮ ਸਿੰਘ ਭੈਣੀ ਵਿਖੇ ਸਤਲੁਜ ਦਾ ਪਾਣੀ ਘਟਣ ਤੋਂ ਬਾਅਦ ਬਰਬਾਦ ਹੋਈਆਂ ਸੜਕਾਂ, ਪੱਥਰ ਆਏ ਬਾਹਰ
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਦੇ ਪਾਣੀ ਨੇ ਕਾਫੀ ਤਬਾਹੀ ਮਚਾਈ ਹੈ । ਜਿੱਥੇ ਘਰਾਂ ਤੇ ਫਸਲਾਂ ਦਾ ਨੁਕਸਾਨ ਹੋਇਆ ਹੈ । ਉੱਥੇ ਹੀ ਹੁਣ ਇੱਕ ਤਸਵੀਰ ਸਾਹਮਣੇ ਆਈ ਹੈ ਪਿੰਡ ਰਾਮ ਸਿੰਘ ਭੈਣੀ ਵਿਖੇ ਸਤਲੁਜ ਦਾ ਪਾਣੀ ਘਟਣ ਤੋਂ ਬਾਅਦ ਸੜਕਾਂ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈਆਂ ਨੇ । ਸੜਕਾਂ ਦੇ ਵਿੱਚੋਂ ਪੱਥਰ ਬਾਹਰ ਆ ਗਏ ਨੇ । ਹਾਲਾਂਕਿ ਪ੍ਰਸ਼ਾਸਨ ਤੇ ਸਰਕਾਰ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਸ ਦਾ ਹੱਲ ਕੀਤਾ ਜਾ ਰਿਹਾ ਹੈ ।