ਗੁਰੂ ਹਰਸਹਾਏ: ਇੱਕ ਔਰਤ ਦੀ ਕੁੱਟਮਾਰ ਕਰਨ ਅਤੇ ਦਹੇਜ ਦੀ ਮੰਗ ਕਰਨ ਦੇ ਜੁਰਮ ਵਿੱਚ 5 ਖਿਲਾਫ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਮਾਮਲਾ ਕੀਤਾ ਦਰਜ
ਪੁਲਿਸ ਨੇ ਇੱਕ ਔਰਤ ਦੀ ਕੁੱਟਮਾਰ ਕਰਨ ਅਤੇ ਹੋਰ ਦਹੇਜ ਦੀ ਮੰਗ ਕਰਨ ਦੇ ਜੁਰਮ ਤਹਿਤ ਆਈਪੀਸੀ ਦੀ ਧਾਰਾ 323/498-A, 354/354-B ਦੇ ਤਹਿਤ ਸੋਮਵਾਰ ਨੂੰ ਮਾਮਲਾ ਦਰਜ ਕੀਤਾ ਹੈ । ਘਟਨਾ ਬੀਤੀ 30 ਮਾਰਚ ਦੀ ਹੈ ਜਿਸ ਦੇ ਚਲਦਿਆਂ ਆਰੋਪੀ ਪਿਆਰਾ ਸਿੰਘ ਪੁੱਤਰ ਬੂਟਾ ਸਿੰਘ,ਗੁਰਚਰਨ ਸਿੰਘ ਉਰਫ ਚੰਨਾ ਪੁੱਤਰ ਬੂਟਾ ਸਿੰਘ,ਬਗੀਚਾ ਸਿੰਘ ਪੁੱਤਰ ਬਿਸ਼ਨ ਸਿੰਘ,ਬੱਬੂ ਸਿੰਘ ਪੁੱਤਰ ਬਗੀਚਾ ਸਿੰਘ,ਗਗਨ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਅਲਫੂ ਕੇ ਦੇ ਖਿਲਾਫ ਮਾਮਲਾ ਦਰਜ ਕੀਤਾ।