ਅੰਮ੍ਰਿਤਸਰ 2: ਫਤਿਹ ਸਿੰਘ ਕਲੋਨੀ ਚ ਭਾਰੀ ਬਾਰਿਸ਼ ਨਾਲ ਮਜ਼ਦੂਰ ਪਰਿਵਾਰ ਦੀ ਛੱਤ ਡਿੱਗੀ, ਤਿੰਨ ਮੈਂਬਰ ਬਚੇ, ਰੋਟੀ-ਪਾਣੀ ਲਈ ਮੋਹਤਾਜ਼
ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਵਿਖੇ ਭਾਰੀ ਬਾਰਿਸ਼ ਕਾਰਨ ਇੱਕ ਗਰੀਬ ਮਜ਼ਦੂਰ ਪਰਿਵਾਰ ਦੀ ਕੱਚੀ ਛੱਤ ਅਚਾਨਕ ਡਿੱਗ ਗਈ। ਅਮਰਜੀਤ ਸਿੰਘ, ਪਤਨੀ ਪਰਮਜੀਤ ਕੌਰ ਤੇ ਧੀ ਉਸ ਵੇਲੇ ਮੌਜੂਦ ਸਨ ਪਰ ਮਿੰਟਾਂ ਪਹਿਲਾਂ ਹੀ ਬਾਹਰ ਨਿਕਲਣ ਕਾਰਨ ਤਿੰਨੇ ਬਚ ਗਏ। ਪਰਿਵਾਰ ਨੇ ਦੱਸਿਆ ਕਿ ਰੋਟੀ-ਪਾਣੀ ਵੀ ਨਹੀਂ ਬਚਿਆ। ਪ੍ਰਸ਼ਾਸਨ ਕੋਲ ਮਦਦ ਦੀ ਅਪੀਲ ਕੀਤੀ ਗਈ ਹੈ। ਇਲਾਕੇ ਦੇ ਲੋਕਾਂ ਨੇ ਵੀ ਛੱਤ ਮੁੜ ਖੜ੍ਹਨ ਲਈ ਹੱਥ ਵਧਾਇਆ।