ਫਾਜ਼ਿਲਕਾ: ਢਾਣੀ ਘੋਗਿਆਂ ਵਾਲੀ ਤੇ ਰਹਿਣ ਵਾਲੀ ਔਰਤ ਨੇ ਦੱਸੀ ਆਪਣੀ ਦੁੱਖਭਰੀ ਕਹਾਣੀ, ਕਿਹਾ ਹੜ੍ਹ ਨਾਲ ਡਿੱਗਿਆ ਮਕਾਨ, ਘਰ ਚ ਗਰੀਬੀ, ਮਦਦ ਦੀ ਗੁਹਾਰ
ਫ਼ਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਆਏ ਹੜ੍ਹਾਂ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਤਬਾਹ ਕੀਤੀਆਂ ਹਨ, ਉੱਥੇ ਹੀ ਗਰੀਬ ਮਜ਼ਦੂਰਾਂ ਦੇ ਆਸ਼ਿਆਨੇ ਵੀ ਉਜਾੜ ਦਿੱਤੇ ਹਨ। ਇਸੇ ਤਰ੍ਹਾਂ ਪਿੰਡ ਦੋਨਾ ਨਾਨਕਾ ਦੇ ਨਜਦੀਕ 'ਢਾਣੀ ਘੋਘਿਆਂ' ਵਾਲੀ ਵਿਖੇ ਰਹਿਣ ਵਾਲੀ ਇੱਕ ਬੇਬੱਸ ਔਰਤ ਦਾ ਮਕਾਨ ਵੀ ਹੜ੍ਹ ਦੇ ਪਾਣੀ ਕਾਰਨ ਡਿੱਗ ਚੁੱਕਾ ਹੈ। ਜਿੱਸ ਤੋਂ ਬਾਅਦ ਹੁਣ ਉਹ ਆਪਣੇ ਦੋ ਬੱਚਿਆਂ ਸਮੇਤ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਮਜਬੂਰ ਹੈ।