ਹਰਦੋਛੰਨੀਆ ਚੌਂਕ ਬਾਈਪਾਸ ਵਿਖੇ ਇਕ ਰੇੜੀ ਤੇ ਵੇਚੇ ਜਾ ਰਹੇ ਬਰਗਰ ਦੇ ਵਿੱਚੋਂ ਕੀੜਾ ਨਿਕਲਿਆ ਹੈ। ਜਿਸ ਦੀ ਵੀਡਿਓ ਕਾਫੀ ਤੇਜੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਬਰਗਰ ਰੇੜੀ ਤੋਂ ਖਰੀਦਿਆ ਗਿਆ ਅਤੇ ਜਦ ਉਹ ਖਾਣ ਲੱਗਾ ਤਾਂ ਉਸਦੇ ਵਿੱਚੋਂ ਕੀੜਾ ਮਿਲਿਆ ਹੈ। ਦੂਸਰੇ ਪਾਸੇ ਦੁਕਾਨਦਾਰ ਨੇ ਵੀ ਆਪਣੀ ਗਲਤੀ ਮੰਨੀ ਹੈ।