ਮਲੇਰਕੋਟਲਾ: ਮਹਿਲਾ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਤਹਿਤ ਕੇਐਮਆਰਡੀ ਜੈਨ ਕਾਲਜ ਨੇ ਬਣਾਈ ਜ਼ਿਲ੍ਹੇ ਦੀ ਸਭ ਤੋਂ ਵੱਡੀ ਰੰਗੋਲੀ
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਅਪਰਨਾ ਐਮ.ਬੀ ਦੀ ਅਗਵਾਈ ਵਿੱਚ ਸਵੀਪ ਗਤੀਵਿਧੀਆਂ ਅਧੀਨ ਕੇ.ਐਮ.ਆਰ.ਡੀ. ਜੈਨ ਕਾਲਜ ਫਾਰ ਵਿਮਨ ਵਿਖੇ ਜ਼ਿਲ੍ਹਾ ਮਾਲੇਰਕੋਟਲਾ ਦੇ ਮਹਿਲਾ ਅਤੇ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਦੀ ਸਭ ਤੋਂ ਵੱਡੀ ਰੰਗੋਲੀ ਬਣਾਈ ਗਈ। ਇਹ 06 ਫੁਟ ਚੌੜੀ ਅਤੇ 12 ਫੁੱਟ ਲੰਮੀ ਰੰਗੋਲੀ ਸੀ।