ਅੰਮ੍ਰਿਤਸਰ 2: ਰਣਜੀਤ ਐਵਨਿਊ ਚ ਵਿਦੇਸ਼ ਭੇਜਣ ਦੇ ਨਾਂ ‘ਤੇ ਏਜੰਟ ਵਲੋ ਧੋਖਾਧੜੀ, ਪੀੜਿਤ ਪਰਿਵਾਰਾਂ ਨੇ ਰਣਜੀਤ ਐਵਨਿਊ ਪੁਲਿਸ ਸਟੇਸ਼ਨ ਦਿੱਤੀ ਦਰਖਾਸਤ
ਅੰਮ੍ਰਿਤਸਰ ਰਣਜੀਤ ਐਵਨਿਊ ਥਾਣੇ ਬਾਹਰ ਪੀੜਤ ਪਰਿਵਾਰਾਂ ਨੇ ਆਰੋਪ ਲਗਾਇਆ ਕਿ ਕੈਰੀਅਰ ਮੇਕਰ ਨਾਂ ਦੀ ਇਮੀਗ੍ਰੇਸ਼ਨ ਦੇ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਕਈ ਲੋਕਾਂ ਤੋਂ ਲੱਖਾਂ ਰੁਪਏ ਐਡਵਾਂਸ ਲਏ ਪਰ ਨਾ ਪੈਸੇ ਵਾਪਸ ਕੀਤੇ ਨਾ ਹੀ ਅਸਲ ਦਸਤਾਵੇਜ਼। ਪਰਿਵਾਰਾਂ ਨੇ ਕਿਹਾ ਘਰ ਵੇਚ ਕੇ 24 ਲੱਖ ਤੱਕ ਦਿੱਤੇ, ਹੁਣ ਧੱਕੇ ਖਾ ਰਹੇ ਹਨ। ਪ੍ਰਸ਼ਾਸਨ ‘ਤੇ ਵੀ ਲਾਪਰਵਾਹੀ ਦੇ ਦੋਸ਼।