ਪਿੰਡ ਵੜਿੰਗ ਤੋਂ ਸ਼ਿਅਦ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਲਈ ਪਸ਼ੂ ਚਾਰੇ ਦੇ 15 ਟਰੱਕ ਰਵਾਨਾ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹੋਏ ਸ਼ਾਮਿਲ
Sri Muktsar Sahib, Muktsar | Sep 28, 2025
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਤੋਂ ਅੱਜ ਦੁਪਹਿਰ ਕਰੀਬ ਤ ਵਜ਼ੇ ਹੜ ਪ੍ਰਭਾਵਿਤ ਇਲਾਕਿਆਂ ਲਈ ਪਸ਼ੂ ਚਾਰੇ ਨਾਲ ਭਰੇ 15 ਟਰੱਕ ਰਵਾਨਾ ਕੀਤੇ ਗਏ। ਜਿਨਾਂ ਨੂੰ ਰਵਾਨਾ ਕਰਨ ਦੀ ਰਸਮ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਬੰਟੀ ਰੁਮਾਣਾ, ਜਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ ਅਤੇ ਮਨਤਾਰ ਸਿੰਘ ਬਰਾੜ ਵੱਲੋਂ ਅਦਾ ਕੀਤੀ ਗਈ।