ਫਾਜ਼ਿਲਕਾ: ਖ਼ੂਈਖੇੜਾ ਵਿਖੇ ਢਾਣੀ ਏਕਤਾ ਨਗਰ ਦੇ ਨੇੜੇ ਪਰਾਲੀ ਨਾਲ ਲੱਦੀ ਟਰੈਕਟਰ ਟਰਾਲੀ ਨੂੰ ਲੱਗੀ ਅੱਗ, ਮੌਕੇ ਤੇ ਪਹੁੰਚੀ ਫਾਇਰ ਬਰਗੇਡ
ਫਾਜ਼ਿਲਕਾ ਦੇ ਖੂਈਖੇੜਾ ਵਿਖੇ ਹਾਈਵੇ ਤੇ ਢਾਣੀ ਏਕਤਾ ਨਗਰ ਦੇ ਨੇੜੇ ਪਰਾਲੀ ਦੇ ਨਾਲ ਭਰੀ ਇੱਕ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ । ਹਾਲਾਂਕਿ ਮੌਕੇ ਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ । ਜਿਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ। ਗਨੀਮਤ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।