ਫਤਿਹਗੜ੍ਹ ਸਾਹਿਬ: ਪੁਰਾਣੇ ਐਸਡੀਐਮ ਦਫਤਰ ਨੇੜੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਨੇ ਕੇਂਦਰ ਸਰਕਾਰ ਤੇ ਸਾਧਿਆ ਨਿਸ਼ਾਨਾ,ਮਾਮਲਾ ਵੀਜ਼ਾ ਨਾ ਮਿਲਣ ਦਾ
ਨਵੰਬਰ ਮਹੀਨੇ ਵਿੱਚ ਸਿੱਖ ਸ਼ਰਧਾਲੂ ਸੰਗਤਾਂ ਦਾ ਜਥਾ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ ਲਈ ਜਾਣਾ ਸੀ। ਜਿਸ ਨੂੰ ਲੈਕੇ ਸ਼ਰਧਾਲੂ ਨੂੰ ਵੀਜ਼ਾ ਨਾ ਦੇਣ ਤੇ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਜਿਹਾ ਫਰਮਾਨ ਜਾਰੀ ਕਰਕੇ ਸਿੱਖ ਸੰਗਤ ਦੇ ਹਿਰਦੇ ਨੂੰ ਵਲੂੰਧਰਿਆ ਗਿਆ ਹੈ।