ਮਲੋਟ: ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਮਲੋਟ ਹਲਕੇ ਦੇ ਪਿੰਡਾਂ ਦੀਆ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ
Malout, Muktsar | Nov 27, 2025 ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਅੱਜ ਮਲੋਟ ਹਲਕੇ ਦੇ ਪਿੰਡਾਂ ਔਲਖ, ਭੁਲੇਰੀਆਂ, ਖਾਨੇ ਕੀ ਢਾਬ, ਲਖਮੀਰੇਆਣਾ, ਲੱਖੇਵਾਲੀ, ਤਰਖਾਣਵਾਲਾ ਅਤੇ ਬਾਮ ਵਿਖੇ ਭਲਾਈ ਸਕੀਮਾ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਪਿੰਡ ਭੁਲੇਰੀਆਂ ਵਿਚ ਪਾਈਆਂ ਗਈਆਂ ਪਾਈਪਾਂ ਤੇ ਕੁਝ ਪਿੰਡ ਵਾਸੀਆਂ ਵਲੋਂ ਤਸਲੀ ਪ੍ਰਗਟ ਨਾ ਕਰਨ ਤੇ ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਪਾਈਪਾਂ ਦੁਬਾਰਾ ਪਾ ਦਿੱਤੀਆਂ