ਮੁਕਤਸਰ: ਉੱਚਾ ਵਿਹੜਾ ਵਿਖੇ ਸੀਵਰੇਜ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਡੇਰਾ ਮਸਤਾਨ ਸਿੰਘ ਨਗਰ ਨਿਵਾਸੀਆਂ ਨੇ ਧਰਨਾ ਦੇ ਕੇ ਕੀਤਾ ਰੋਡ ਜਾਮ
#jansamasya
ਸ਼੍ਰੀ ਮੁਕਤਸਰ ਸਾਹਿਬ ਵਿਖੇ ਸੀਵਰੇਜ ਜਾਮ ਦੀ ਸਮੱਸਿਆ ਤੋਂ ਪਰੇਸ਼ਾਨ ਡੇਰਾ ਮਸਤਾਨ ਸਿੰਘ ਨਗਰ ਦੀਆਂ ਕੁਝ ਗਲੀ ਨਿਵਾਸੀਆਂ ਵੱਲੋਂ ਅੱਜ ਸਵੇਰੇ ਧਰਨਾ ਦੇ ਕੇ ਰੋਡ ਜਾਮ ਕੀਤਾ ਗਿਆ। ਸਵੇਰ ਦੇ 10 ਵਜੇ ਨਗਰ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਉਹ ਪਿਛਲੇ ਕਰੀਬ ਇੱਕ ਮਹੀਨੇ ਤੋਂ ਗੰਦੇ ਪਾਣੀ ਤੋਂ ਪਰੇਸ਼ਾਨ ਹਨ। ਪਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਦੀ ਪਰੇਸ਼ਾਨੀ ਤੱਕ ਨਹੀਂ ਸੁਣੀ।