ਫਾਜ਼ਿਲਕਾ: ਗਊਸ਼ਾਲਾ ਰੋਡ ਤੇ ਨਿੱਜੀ ਕੰਪਨੀ ਦੀ ਵਾਸ਼ਿੰਗ ਮਸ਼ੀਨ ਵਿੱਚ ਬਲਾਸਟ
ਫਾਜ਼ਿਲਕਾ ਦੇ ਗਊਸ਼ਾਲਾ ਰੋਡ ਤੇ ਇੱਕ ਘਰ ਵਿਖੇ ਨਿੱਜੀ ਕੰਪਨੀ ਦੀ ਵਾਸ਼ਿੰਗ ਮਸ਼ੀਨ ਵਿੱਚ ਬਲਾਸਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਸਥਾਨਕ ਵਿਅਕਤੀ ਨੇ ਦੱਸਿਆ ਕਿ ਕੱਪੜੇ ਧੋਂਦੇ ਸਮੇਂ ਇਕਦਮ ਤੋਂ ਆਵਾਜ਼ ਆਈ । ਹਾਲਾਂਕਿ ਬਲਾਸਟ ਹੋਣ ਤੋਂ ਬਾਅਦ ਉਹਨਾਂ ਦੇਖਿਆ ਤਾਂ ਵਾਸ਼ਿੰਗ ਮਸ਼ੀਨ ਟੁੱਟ ਚੁੱਕੀ ਸੀ । ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਫਿਲਹਾਲ ਉਹਨਾਂ ਵੱਲੋਂ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ।