ਫਾਜ਼ਿਲਕਾ: ਹੜ੍ਹ ਤੋਂ ਬਾਅਦ ਖੇਤਾਂ 'ਚ ਜੰਮੀ ਰੇਤ ਨਾਲ ਜੂਝ ਰਹੇ ਸਰਹੱਦੀ ਇਲਾਕੇ ਦੇ ਕਈ ਕਿਸਾਨ,ਖੇਤ ਬਣੇ ਰੇਗਿਸਤਾਨ, ਖੁਦ ਦੇ ਖਰਚੇ 'ਤੇ ਸੁਧਾਰ ਰਹੇ
ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਦੋਨਾਂ ਨਾਨਕਾ ਦੇ ਕਿਸਾਨ ਹੜ੍ਹਾਂ ਤੋਂ ਬਾਅਦ ਖੇਤਾਂ ਵਿੱਚ ਜੰਮੀ ਰੇਤ ਦੇ ਟਿੱਬਿਆਂ ਨਾਲ ਜੂਝ ਰਹੇ ਹਨ। ਸਰਕਾਰ ਜਾਂ ਸੰਸਥਾਵਾਂ ਤੋਂ ਮਦਦ ਦੀ ਉਡੀਕ ਖਤਮ ਹੁੰਦੀ ਦੇਖ, ਪਿੰਡ ਦੇ ਕਿਸਾਨ ਨੇ ਖੁਦ ਹੀ ਆਪਣੇ ਖਰਚੇ 'ਤੇ ਖੇਤਾਂ ਨੂੰ ਪੱਧਰਾ ਕਰਨ ਦਾ ਬੀੜਾ ਚੁੱਕਿਆ ਹੈ।