ਅੰਮ੍ਰਿਤਸਰ 2: ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਯਾਤਰੀ ਸੇਵਾ ਦਿਵਸ ਮਨਾਇਆ, ਅੰਮ੍ਰਿਤਸਰ ’ਚ ਟਿੱਕਾ ਲਗਾ ਕੇ ਯਾਤਰੀਆਂ ਦਾ ਕੀਤਾ ਸਵਾਗਤ
ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਯਾਤਰੀ ਸੇਵਾ ਦਿਵਸ 2025 ਧੂਮਧਾਮ ਨਾਲ ਮਨਾਇਆ ਗਿਆ। ਅੰਮ੍ਰਿਤਸਰ ਏਅਰਪੋਰਟ ’ਤੇ ਯਾਤਰੀਆਂ ਦਾ ਟਿੱਕਾ ਕਰਕੇ ਰਵਾਇਤੀ ਸਵਾਗਤ ਕੀਤਾ ਗਿਆ। “ਇੱਕ ਪੇੜ ਮਾਂ ਦੇ ਨਾਮ” ਹੇਠ ਰੁੱਖ ਲਗਾਏ ਗਏ ਤੇ ਵਿਦਿਆਰਥੀਆਂ ਲਈ ਗਾਈਡਿਡ ਟੂਰ ਹੋਇਆ। ਸਭਿਆਚਾਰਕ ਪ੍ਰੋਗਰਾਮਾਂ, ਸਿਹਤ ਜਾਂਚ ਕੈਂਪ ਤੇ ਖੂਨਦਾਨ ਨੇ ਸਮਾਗਮ ਨੂੰ ਖਾਸ ਬਣਾਇਆ।