ਜਲੰਧਰ 1: ਵਾਰਡ ਨੰਬਰ 23 ਦੇ ਲੋਕ ਸੜਕਾਂ ਅਤੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦਫਤਰ ਪਹੁੰਚੇ ਅਤੇ ਸਮੱਸਿਆ ਦੇ ਹੱਲ ਦੀ ਕੀਤੀ ਮੰਗ #jansamasya
ਜਾਣਕਾਰੀ ਦਿੰਦਿਆਂ ਹੋਇਆਂ ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਫਰਵਰੀ ਦੇ ਮਹੀਨੇ ਸੜਕਾਂ ਤੋੜ ਦਿੱਤੀਆਂ ਗਈਆਂ ਸੀਗੀਆਂ ਅਤੇ ਉਹਨਾਂ ਨੂੰ ਉਮੀਦ ਸੀ ਕਿ ਨਵੀਂਆਂ ਜਿਹੜੀਆਂ ਸੜਕਾਂ ਹਨ ਉਹ ਬਣਨਗੀਆਂ ਲੇਕਿਨ ਨਵੀਆਂ ਨਹੀਂ ਬਣੀਆਂ ਅਤੇ ਉਹਨਾਂ ਤੇ ਮਿੱਟੀ ਪਾਈ ਗਈ ਤੇ ਮਿੱਟੀ ਹੁਣ ਸੀਵਰੇ ਦੇ ਵਿੱਚ ਚਲੀ ਗਈ ਹੈ। ਤੇ ਹੁਣ ਸੀਵਰੇਜ ਵੀ ਬੰਦ ਹੋਏ ਪਏ ਹਨ। ਜਿਸ ਦੇ ਚਲਦਿਆਂ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਹਨ।