ਖੰਨਾ: ਸਮਰਾਲਾ ਵਿਖੇ ਅਣਪਛਾਤੇ ਲੁਟੇਰੇ ਨੌਜਵਾਨ ਦੀ ਦੋ ਤੋਲੇ ਦੀ ਸੋਨੇ ਦੀ ਚੇਨ ਲੁੱਟ ਹੋਏ ਫਰਾਰ ਘਟਨਾ ਸੀਸੀਟੀਵੀ ਵਿੱਚ ਕੈਦ
ਸਮਰਾਲਾ ਸ਼ਹਿਰ ਦੇ ਸ੍ਰੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਦੇ ਕੋਲ ਇੱਕ ਗਲੀ ਸੰਘਣੀ ਅਬਾਦੀ ਇਲਾਕੇ ਵਿੱਚ ਕਰੀਬ ਸ਼ਾਮ 7.30 ਵਜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਵੱਲੋਂ ਇੱਕ ਨੌਜਵਾਨ ਦੀ ਦੋ ਤੋਲੇ ਦੀ ਸੋਨੇ ਦੀ ਚੇਨ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਤੇ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਜਾਂਚ ਵਿੱਚ ਜੁੱਟ ਗਈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।