ਗੁਰਦਾਸਪੁਰ: ਤਿਉਹਾਰਾਂ ਨੂੰ ਮੁੱਖ ਰੱਖਦਿਆਂ ਫੂਡ ਸੇਫਟੀ ਵਿਭਾਗ ਵੱਲੋਂ ਗੁਰਦਾਸਪੁਰ ,ਬਟਾਲਾ ਅਤੇ ਧਾਰੀਵਾਲ 'ਚ ਖਾਣ-ਪੀਣ ਦੇ ਸਮਾਨ ਦੀ ਕੀਤੀ ਗਈ ਚੈਕਿੰਗ।
ਡਿਪਟੀ ਕਮਿਸਨਰ , ਗੁਰਦਾਸਪੁਰ,ਉਮਾ ਸ਼ੰਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਫੂਡ ਸੇਫਟੀ ਟੀਮ ਗੁਰਦਾਸਪੁਰ ਵੱਲੋਂ ਡਾ: ਜੀ. ਐਸ. ਪੰਨੂ ਸਹਾਇਕ ਕਮਿਸ਼ਨਰ , ਫੂਡ , ਗੁਰਦਾਸਪੁਰ ਦੀ ਅਗਵਾਈ ਵਿੱਚ ਗੁਰਦਾਸਪੁਰ , ਬਟਾਲਾ ਅਤੇ ਧਾਰੀਵਾਲ ਵਿੱਚ ਵੱਖ-ਵੱਖ ਖਾਣ-ਪੀਣ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।