ਬਾਬਾ ਬਕਾਲਾ: ਬਾਬਾ ਬਕਾਲਾ ਦੇ ਪਿੰਡ ਨਵਾਂ ਧਨੇਲਾ ਦੀ ਦਸਵੀਂ ਕਲਾਸ ਦੀ ਵਿਦਿਆਰਥਨ ਆਈ ਪੂਰੇ ਪੰਜਾਬ ਚੋਂ ਤੀਸਰੇ ਸਥਾਨ ਤੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ।
ਅੱਜ ਦਸਵੀਂ ਕਲਾਸ ਦੇ ਨਤੀਜੇ ਆਏ ਹਨ ਤੇ ਇਸ ਦੌਰਾਨ ਬਾਬਾ ਬਕਾਲਾ ਦੇ ਪਿੰਡ ਨਵਾਂ ਧਨੇਲਾ ਦੀ ਦਸਵੀਂ ਕਲਾਸ ਦੀ ਵਿਦਿਆਰਥਨ ਤੀਸਰੇ ਸਥਾਨ ਤੇ ਆਈ ਹੈ ਜਿਸ ਤੋਂ ਬਾਅਦ ਕਿ ਪੂਰੇ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਉੱਥੇ ਹੀ ਸਕੂਲ ਪ੍ਰਿੰਸੀਪਲ ਵੱਲੋਂ ਤੀਜੇ ਸਥਾਨ ਤੇ ਆਈ ਵਿਦਿਆਰਥਨ ਦਾ ਅਤੇ ਉਸਦੇ ਮਾਤਾ ਪਿਤਾ ਦਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਗਿਆ।