ਸੰਗਰੂਰ: ਸਰਕਾਰ ਦੀ ਬੇਹੱਦ ਮਾੜੀ ਕਾਰਗੁਜ਼ਾਰੀ ਲੋਕਾਂ 'ਚ ਵਿਸ਼ਵਾਸ ਗੁਆ ਚੁੱਕੀ : ਸੁਖਦੇਵ ਢੀਂਡਸਾ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ
ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਲੋਕਸਭਾ ਚੋਣਾਂ ਲੜ ਰਹੀਆਂ ਰਾਜਸੀ ਪਾਰਟੀਆਂ ਪੰਜਾਬ ਦੀਆਂ ਐਨੀਆਂ ਹਿਤੈਸ਼ੀ ਨਹੀਂ ਜਿੰਨੀ ਸ਼੍ਰੋਮਣੀ ਅਕਾਲੀ ਦਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਝੂਠਾ ਪ੍ਰਚਾਰ ਵੀ ਹੁਣ ਲੋਕਾਂ ਦੀ ਸੋਚਣ ਸ਼ਕਤੀ ਨੂੰ ਗੁੰਮਰਾਹ ਕਰਨ ਯੋਗ ਨਹੀਂ ਰਿਹਾ ਕਿਉਂਕਿ 'ਆਪ' ਸਰਕਾਰ ਦੀ ਬੇਹੱਦ ਮਾੜੀ ਕਾਰਗੁਜ਼ਾਰੀ ਲੋਕਾਂ 'ਚ ਵਿਸ਼ਵਾਸ ਗੁਆ ਚੁੱਕੀ ਹੈ।