ਅੰਮ੍ਰਿਤਸਰ 2: ਜਵਾਹਰ ਨਗਰ ‘ਚ ਵਿਆਹ ਮੌਕੇ ਛੱਤ ਡਿੱਗੀ, ਪਰਿਵਾਰ ਬੇਘਰ, ਪ੍ਰਸ਼ਾਸਨ ਤੋਂ ਮਦਦ ਦੀ ਮੰਗ
ਅੰਮ੍ਰਿਤਸਰ ਦੇ ਜਵਾਹਰ ਨਗਰ ‘ਚ ਧੀ ਦੇ ਵਿਆਹ ਮੌਕੇ ਘਰ ਦੀ ਛੱਤ ਡਿੱਗਣ ਨਾਲ ਵੱਡਾ ਮਾਲੀ ਨੁਕਸਾਨ ਹੋਇਆ। ਕਰਜ਼ੇ ‘ਤੇ ਵਿਆਹ ਕੀਤਾ ਪਰਿਵਾਰ ਹੁਣ ਬੇਘਰ ਹੋ ਗਿਆ ਹੈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਤੇ ਸਮਾਨ ਤਬਾਹ ਹੋ ਗਿਆ। ਪਰਿਵਾਰ ਨੇ ਕੌਂਸਲਰ ਤੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਪਰ ਅਜੇ ਤੱਕ ਕੋਈ ਮਦਦ ਨਹੀਂ ਮਿਲੀ।