ਅਹਿਮਦਗੜ੍ਹ: ਜ਼ਮੀਨ ਦੀ ਕੁਰਕੀ ਸਬੰਧੀ ਫਰੀਦਪੁਰ ਪਿੰਡ ਚ ਬੈਂਕ ਵਲੋਂ ਲਾਏ ਪੋਸਟਰਾਂ ਦਾ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜ਼ਮੀਨ ਚ ਧਰਨਾ ਲਾਕੇ ਕੀਤਾ ਵਿਰੋਧ
ਐਸ ਬੀ ਆਈ ਤੋਂ ਲਏ ਲੋਨ ਦੀਆਂ ਕਰੋਨਾ ਕਾਲ ਦੌਰਾਨ ਕਿਸ਼ਤਾਂ ਨਾ ਭਰਨ ਕਾਰਨ ਫਰੀਦਪੁਰ ਖੁਰਦ ਦੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਸਬੰਧੀ ਬੈਂਕ ਵਲੋਂ ਪਿੰਡ ਵਿਚ ਲਾਏ ਗਏ ਪੋਸਟਰਾਂ ਦਾ ਅੱਜ ਮਿਤੀ 30 ਮਾਰਚ ਦਿਨ ਸ਼ਨੀਵਾਰ ਨੂੰ ਦੁਪਹਿਰ ਬਾਅਦ 3 ਵਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਮਾਲੇਰਕੋਟਲਾ ਵਲੋਂ ਵਿਰੋਧ ਕਰਦਿਆਂ ਫਰੀਦਪੁਰ ਕਿਸਾਨ ਦੀ ਜ਼ਮੀਨ ਚ ਧਰਨਾ ਲਾਇਆ