ਅੰਮ੍ਰਿਤਸਰ 2: ਜ਼ਿਲ੍ਹਾ ਪੁਲਿਸ ਨੇ ਕਰੀਬ 2 ਕਿੱਲੋ ਹੈਰੋਇਨ, 4 ਪਿਸਤੌਲ ਤੇ ਹਵਾਲਾ ਰਕਮ ਦੇ ਨਾਲ 3 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਅੰਮ੍ਰਿਤਸਰ ਪੁਲਿਸ ਲਾਈਨ ਤੋਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਨਸ਼ਾ ਤੇ ਹਥਿਆਰ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ 3 ਯੁਵਕ ਗ੍ਰਿਫ਼ਤਾਰ ਕੀਤੇ। ਦੋਸ਼ੀਆਂ ਕੋਲੋਂ 2 ਕਿਲੋ ਹੈਰੋਇਨ, 4 ਪਿਸਤੌਲ ਤੇ ਸਾੜੇ 3 ਲੱਖ ਰੁਪਏ ਦੀ ਹਵਾਲਾ ਰਕਮ ਬਰਾਮਦ ਹੋਈ। ਹੈਰੋਇਨ ਦੀ ਕੀਮਤ 14 ਕਰੋੜ ਦੱਸੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਦੋਸ਼ੀ ਮਲੇਸ਼ੀਆ ਰਹਿ ਕੇ ਪਾਕਿਸਤਾਨੀ ਸਮੱਗਲਰਾਂ ਨਾਲ ਜੁੜੇ ਹੋਏ ਸਨ। ਜਾਂਚ ਜਾਰੀ ਹੈ।