ਪਠਾਨਕੋਟ: ਤਾਰਾਗੜ੍ਹ ਪੁਲਿਸ ਦੇ ਵੱਲੋਂ ਚੋਰੀ ਦੇ ਮਾਮਲੇ ਵਿੱਚ ਅਣਪਛਾਤਿਆਂ ਖਿਲਾਫ ਕੀਤਾ ਗਿਆ ਮਾਮਲਾ ਦਰਜ
ਅੱਡਾ ਸਿਹੋੜਾ ਵਿੱਚ ਮਨਿਆਰੀ ਦੀ ਦੁਕਾਨ ਤੇ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਾਰਾਗੜ੍ਹ ਪ੍ਰਭਾਰੀ ਨੇ ਦੱਸਿਆ ਹੈ ਕਿ ਅੱਡਾ ਸਿਓੜਾ ਦੇ ਵਿੱਚ ਦੁਕਾਨਦਾਰ ਦੇ ਵੱਲੋਂ ਥਾਣੇ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਾਈ ਗਈ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਉਸਦੀ ਦੁਕਾਨ ਤੇ 10 ਹਜਾਰ ਰੁਪਏ ਨਗਦ ਅਤੇ ਢਾਈ ਹਜਾਰ ਰੁਪਏ ਦੇ ਨੋਟਾਂ ਦੇ ਹਾਰ ਚੋਰੀ ਹੋ ਗਏ ਹਨ ਜਿਸ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ।