ਸੰਗਰੂਰ: ਲਾਲ ਬੱਤੀ ਚੌਕ ਵਿਖੇ ਭਾਜਪਾ ਨੇ ਫੂਕਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ
ਲਾਲ ਬੱਤੀ ਚੌਕ ਵਿਖੇ ਭਾਰਤੀ ਜਨਤਾ ਪਾਰਟੀ ਸੰਗਰੂਰ ਦੀ ਲੀਡਰਸ਼ਿਪ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਸ਼ਰਾਬ ਘੁਟਾਲਾ ਸਭ ਦੇ ਸਾਹਮਣੇ ਆ ਗਿਆ ਹੈ ਤੇ ਕੇਜਰੀਵਾਲ ਨੂੰ ਜ਼ੇਲ੍ਹ ਜਾਣ 'ਤੇ ਅਸਤੀਫਾ ਦੇਣਾ ਚਾਹਿਦਾ ਹੈ।