ਅਹਿਮਦਗੜ੍ਹ: ਲੁਧਿਆਣਾ ਰੋਡ ਤੇ ਐਸਐਸਪੀ ਵੱਲੋ ਲਗਾਇਆ ਨਾਕਾ ਜਿਲ੍ਹੇ ਅੰਦਰ ਸ਼ਰਾਬ ਅਤੇ ਨਸ਼ਿਆਂ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ ਵਾਹਨਾਂ ਦੀ ਚੈਕਿੰਗ।
ਜਿਲਾ ਮਲੇਰਕੋਟਲਾ ਦੀ ਐਸਐਸਪੀ ਮੈਡਮ ਸਿਮਰਤ ਕੌਰ ਵੱਲੋਂ ਲੁਧਿਆਣਾ ਰੋਡ ਅਹਿਮਦਗੜ ਵਿਖੇ ਜਿਲਾ ਹੱਦਬੰਦੀ ਤੇ ਨਾਕਾਬੰਦੀ ਕੀਤੀ ਗਈ। ਇਹ ਚੈਕਿੰਗ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇਨਲੀਗਲ ਸ਼ਰਾਬ ਅਤੇ ਹੋਰਨਾਂ ਨਸ਼ਿਆਂ ਤੇ ਰੱਖੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਲੋਕ ਸਭਾ ਚੋਣਾਂ ਦੇ ਕਾਰਣ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ।