ਮੁਕਤਸਰ: ਪੁਲਿਸ ਨੇ ਇੱਕ ਵਿਅਕਤੀ ਨੂੰ ਸਾਢੇ 10 ਕਿੱਲੋ ਅਫ਼ੀਮ ਅਤੇ 35 ਹਜ਼ਾਰ ਦੀ ਡਰੱਗ ਮਨੀ ਨਾਲ ਕੀਤਾ ਕਾਬੂ- ਐੱਸਐੱਸਪੀ
ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਇੱਕ ਵਿਅਕਤੀ ਨੂੰ ਸਾਢੇ 10 ਕਿਲੋ ਅਫੀਮ ਅਤੇ 35 ਹਜਾਰ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ । ਇਹ ਜਾਣਕਾਰੀ ਪੁਲਿਸ ਨੇ ਸ਼ਾਮ ਕਰੀਬ 5:30 ਵਜੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦਿੱਤੀ ਗਈ।