ਪਟਿਆਲਾ: ਅਰਬਨ ਅਸਟੇਟ ਪੁਲਿਸ ਵੱਲੋਂ ਰਾਜਸਥਾਨ ਨਿਵਾਸੀ 2 ਵਿਅਕਤੀ 2 ਕਿੱਲੋ 600 ਗ੍ਰਾਮ ਅਫੀਮ ਸਮੇਤ ਗਿਰਫ਼ਤਾਰ
ਪਟਿਆਲਾ ਦੇ ਅਰਬਨ ਸਟੇਟ ਪੁਲਿਸ ਨੇ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਦੋ ਕਿਲੋ 600 ਗ੍ਰਾਮ ਅਫੀਮ ਦੇ ਨਾਲ ਗਿਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਰਜੇਸ਼ ਕੁਮਾਰ ਸਬ ਇੰਸਪੈਕਟਰ ਪੁਲਿਸ ਪਾਰਟੀ ਦੇ ਨਾਲ ਡੀ ਐਮ ਡਬਲਿਊਪੁੱਲ ਦੇ ਨੇੜੇ ਮੌਜੂਦ ਸੀ ਤਾਂ ਇੱਕ ਸ਼ੱਕੀ ਕਾਰ ਨੂੰ ਜਦ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ ਦੋ ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ।