ਫਾਜ਼ਿਲਕਾ: ਸੀਆਈਏ ਸਟਾਫ ਵੱਲੋਂ ਪਾਕਿਸਤਾਨ ਤੋਂ ਲਿਆਂਦੇ ਹਥਿਆਰਾਂ ਸਮੇਤ ਗ੍ਰਿਫਤਾਰ ਦੋ ਆਰੋਪੀਆਂ ਦੀ ਪੇਸ਼ੀ, ਤਿੰਨ ਦਿਨ ਹੋਰ ਵਧਿਆ ਪੁਲਿਸ ਰਿਮਾਂਡ
ਫਾਜ਼ਿਲਕਾ ਦੇ ਸੀਆਈਏ ਸਟਾਫ ਪੁਲਿਸ ਵੱਲੋਂ ਪਾਕਿਸਤਾਨ ਤੋਂ ਹੜ ਦੇ ਪਾਣੀ ਵਿੱਚ ਤਸਕਰੀ ਕਰਕੇ ਲਿਆਂਦੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ ਹੈ । ਜਿਸ ਵਿੱਚ 16 ਪਿਸਟਲ, 38 ਮੈਗਜ਼ੀਨ ਅਤੇ 1847 ਕਾਰਤੂਸ ਬਰਾਮਦ ਹੋਏ ਨੇ। ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ । ਅੱਜ ਫਿਰ ਤੋਂ ਅਦਾਲਤ ਵਿੱਚ ਪੇਸ਼ੀ ਹੋਈ ਹੈ ਤਾਂ ਤਿੰਨ ਦਿਨ ਦਾ ਹੋਰ ਪੁਲਿਸ ਰਿਮਾਂਡ ਮਿਲ ਗਿਆ ਹੈ ।