ਖੰਨਾ: ਆਮ ਆਦਮੀ ਪਾਰਟੀ ਨੂੰ ਖੰਨਾ ਵਿੱਚ ਲੱਗਿਆ ਝਟਕਾ ਸੀਨੀਅਰ ਆਗੂ ਹੋਏ ਕਾਂਗਰਸ ਵਿੱਚ ਸ਼ਾਮਿਲ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਛਮਣ ਸਿੰਘ ਗਰੇਵਾਲ ਸਟੇਟ ਜੁਆਇੰਟ ਸੈਕਟਰੀ ਆਪਣੇ ਸਾਥੀਆ ਸਮੇਤ ਕਾਂਗਰਸ ਭਵਨ ਵਿੱਚ ਜਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਜਿਹਨਾ ਵਿੱਚ ਬਲਾਕ ਪ੍ਰਧਾਨ, ਲੰਬੜਦਾਰ ਯੂਨੀਅਨ ਦੇ ਪ੍ਰਧਾਨ ਸ਼ਾਮਲ ਹੋਏ ਅਤੇ ਕਿਹਾ ਅਸੀ ਆਮ ਆਦਮੀ ਪਾਰਟੀ ਦੀਆ ਨੀਤੀਆ ਤੋ ਦੁਖੀ ਹੋ ਕਿ ਪਾਰਟੀ ਛੱਡੀ ਹੈ ਅਤੇ ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਤੇ ਕਿਹਾ ਬਣਦਾ ਮਾਣ ਸਤਿਕਾਰ ਮਿਲੇਗਾ