ਲਹਿਰਾ: ਲਹਿਲਕਲਾਂ ਵਿੱਖੇ ਆਰਜੀ ਪੁਲ ਟੁੱਟਣ ਕਾਰਨ ਕਿਸਾਨ ਦੇ ਖੇਤ ਵਿੱਚ ਦਾਖਲ ਹੋਇਆ ਪਾਣੀ ਕਈ ਏਕੜ ਫਸਲ ਖਰਾਬ
#jansamasya
Lehra, Sangrur | Jul 12, 2025 ਲਹਿਰਾ ਗਾਗਾ ਦੇ ਪਿੰਡ ਲਹਿਲ ਕਲਾਂ ਵਿਖੇ ਪਿਛਲੇ ਲੰਬੇ ਸਮੇਂ ਤੋਂ ਇੱਕ ਪੁੱਲ ਬਣ ਰਿਹਾ ਹੈ ਜਿਸ ਦੇ ਕਾਰਨ ਪ੍ਰਸ਼ਾਸਨ ਦੇ ਵੱਲੋਂ ਇੱਕ ਆਰਜੀ ਪੁਲ ਬਣਾਇਆ ਗਿਆ ਸੀ। ਪਰ ਕੁਝ ਹੀ ਮਿੰਟਾਂ ਦੇ ਮੀਂਹ ਨੇ ਉਸ ਆਰਜੀ ਪੁੱਲ ਨੂੰ ਤੋੜ ਦਿੱਤਾ ਤੇ ਚੋਏ ਦਾ ਪਾਣੀ ਸਾਰਾ ਜਾ ਕਿਸਾਨ ਦੇ ਖੇਤਾਂ ਵਿੱਚ ਚਲਾ ਗਿਆ ਜਿਸ ਨਾਲ ਕਿਸਾਨ ਦੀ ਕਈ ਏਕੜ ਫਸਲ ਤਬਾਹ ਹੋ ਗਈ ਰਾਹਗੀਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਕਿਤੇ ਵੀ ਸਾਈਨ ਬੋਰਡ ਨਹੀਂ ਲਗਾਇਆ ਗਿਆ