ਖੰਨਾ: ਸ਼ਿੱਬੂ ਮੱਲ ਚੌਂਕ ਨੇੜੇ ਦੋ ਨੌਸਰਬਾਜਾਂ ਨੇ ਚੋਰੀ ਕੀਤਾ ਮੋਬਾਇਲ, CCTV ਚ ਕੈਦ ਹੋਈ ਘਟਨਾ
ਘਟਨਾ ਬਾਅਦ ਦੁਪਹਿਰ ਕਰੀਬ 1 ਵਜੇ ਦੀ ਹੈ। ਦੀਪਤੀ ਸ਼ਰਮਾ ਦੁਕਾਨ 'ਤੇ ਇਕੱਲੀ ਸੀ। ਮੋਟਰਸਾਇਕਲ ਸਵਾਰ ਨੌਜਵਾਨ ਆਏ। ਇੱਕ ਨੌਜਵਾਨ ਅੰਦਰ ਆਇਆ ਅਤੇ ਚੀਨੀ ਮੰਗੀ। ਜਦੋਂ ਦੀਪਤੀ ਚੀਨੀ ਪਾਉਣ ਲੱਗੀ ਤਾਂ ਇਹ ਨੌਜਵਾਨ ਕਾਉੰਟਰ ਉਪਰ ਪਿਆ ਮੋਬਾਇਲ ਲੈਕੇ ਫ਼ਰਾਰ ਹੋ ਗਿਆ। ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਸੀ।