ਅੰਮ੍ਰਿਤਸਰ 2: ਗਵਾਲ ਮੰਡੀ ਇਲਾਕੇ ਵਿੱਚ ਨਸ਼ਾ ਤਸਕਰ ਮਨਦੀਪ ਉਰਫ ਕਾਲੀ ਦਾ ਗੈਰਕਾਨੂੰਨੀ ਮਕਾਨ ਢਾਹਿਆ, ਪ੍ਰਸ਼ਾਸਨ ਦੀ ਵੱਡੀ ਕਾਰਵਾਈ
ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਵਿੱਚ ਕੁਖ਼ਿਆਤ ਨਸ਼ਾ ਤਸਕਰ ਮਨਦੀਪ ਸਿੰਘ ਉਰਫ ਕਾਲੀ ਦੀ ਗੈਰਕਾਨੂੰਨੀ ਸੰਪਤੀ ਅੱਜ ਪ੍ਰਸ਼ਾਸਨ ਨੇ ਢਾਹ ਦਿੱਤੀ। ਉਸ ਦੇ ਖ਼ਿਲਾਫ਼ NDPS ਐਕਟ ਸਮੇਤ ਕਈ ਮਾਮਲੇ ਦਰਜ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨਸ਼ੇ ਦੇ ਪੈਸਿਆਂ ਨਾਲ ਖਰੀਦੀ ਕੋਈ ਵੀ ਸੰਪਤੀ ਬਖ਼ਸ਼ੀ ਨਹੀਂ ਜਾਵੇਗੀ। ਲੋਕਾਂ ਨੂੰ ਗੁਪਤ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਅਪੀਲ।