ਕੁਲਵੰਤ ਸਿੰਘ ਤੇ ਹੋਏ ਹਮਲੇ ਦੇ ਮਾਮਲੇ ਦੀ ਪੁਲਿਸ ਕਰੇਂ ਜਾਂਚ, ਹੋਵੇ ਸਖਤ ਕਾਰਵਾਈ : ਅਸ਼ੋਕ ਮਹਿੰਦਰਾ, ਸੰਸਥਾਪਕ ਭੀਮ ਕ੍ਰਾਂਤੀ
ਭੀਮ ਕ੍ਰਾਂਤੀ ਸੰਸਥਾ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਨੇ ਸ਼ਾਮ ਸਾਢੇ 6 ਵਜ਼ੇ ਮਲੋਟ ਵਿਖੇ ਰੀਪਬਲਿਕਨ ਪਾਰਟੀ ਆਫ ਇੰਡੀਆ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਕਾਰ ਤੇ ਹਮਲਾ ਕਰਨ ਅਤੇ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕਰਨ ਵਾਲੇ ਲੋਕਾਂ ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨਾਂ ਦੱਸਿਆ ਕਿ ਕੁਲਵੰਤ ਸਿੰਘ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।