ਅੰਮ੍ਰਿਤਸਰ 2: ਸਦਗੁਰੂ ਰਿਤੇਸ਼ਵਰ ਜੀ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਸਿੱਖੀ ਨੂੰ ਮਨੁੱਖਤਾ ਲਈ ਰਾਹਦਾਰੀ ਦੱਸਿਆ
ਵ੍ਰਿੰਦਾਵਨ ਦੇ ਸਦਗੁਰੂ ਰਿਤੇਸ਼ਵਰ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕਿਹਾ ਕਿ ਇੱਥੇ ਮਿਲੀ ਆਤਮਿਕ ਸ਼ਾਂਤੀ ਦੁਨੀਆ ਭਰ ਵਿੱਚ ਬੇਮਿਸਾਲ ਹੈ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਮਨੁੱਖਤਾ ਦੀ ਵਿਰਾਸਤ ਦੱਸਦਿਆਂ ਕਿਹਾ ਕਿ ਸਿੱਖ ਸਾਡੇ ਵੱਡੇ ਭਾਈ ਹਨ। ਸਿੱਖੀ ਸਾਡੇ ਲਈ ਧਰਮ ਨਹੀਂ, ਸਗੋਂ ਜੀਵਨ ਦੀ ਰਾਹਦਾਰੀ ਹੈ।