ਅੰਮ੍ਰਿਤਸਰ 2: ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਅਰਦਾਸ ਬਾਅਦ ਹੜ ਪੀੜਤਾਂ ਲਈ ਰਾਸ਼ਨ ਰਵਾਨਾ, ਕਾਲਾ ਬਜ਼ਾਰੀ ’ਤੇ ਕਾਰਵਾਈ ਦੀ ਅਪੀਲ
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਬੀਬੀ ਕੋਲਾ ਜੀ ਭਲਾਈ ਕੇਂਦਰ ਪਹੁੰਚ ਕੇ ਅਰਦਾਸ ਕਰਕੇ ਹੜ ਪੀੜਤਾਂ ਲਈ ਰਾਸ਼ਨ ਤੇ ਮੈਡੀਕਲ ਖੇਪ ਰਵਾਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸੰਗਤ ਤਨ–ਮਨ–ਧਨ ਨਾਲ ਸੇਵਾ ਕਰ ਰਹੀ ਹੈ, ਉੱਥੇ ਕੁਝ ਅਨਸਰ ਕਾਲਾ ਬਜ਼ਾਰੀ ਕਰ ਰਹੇ ਹਨ। ਪ੍ਰਸ਼ਾਸਨ ਨੂੰ ਅਜਿਹਿਆਂ ’ਤੇ ਸਖ਼ਤ ਕਾਰਵਾਈ ਦੀ ਅਪੀਲ ਕੀਤੀ।