ਡੇਰਾ ਬਾਬਾ ਨਾਨਕ: ਪਿੰਡ ਹਰਦੋਰਵਾਲ ਕਲਾਂ 'ਚ ਪਿੰਡ ਵਾਸੀ ਨੇ ਉਸਨੂੰ ਸਰਬ-ਸੰਮਤੀ ਨਾਲ ਸਰਪੰਚ ਚੁਣਨ 'ਤੇ
ਪਿੰਡ ਨੂੰ ਦੋ ਕਰੋੜ ਰੁਪਏ ਦਾ ਫੰਡ ਦੇਣ ਦਾ ਕੀਤਾ ਐਲਾਨ
ਹਰਦੋਰਵਾਲ ਕਲਾਂ ਜਿਥੋਂ ਦੇ ਲੋਕ ਪਿਛਲੇ 30 ਸਾਲਾਂ ਤੋਂ ਸਰਬ ਸੰਮਤੀ ਨਾਲ ਪੰਚਾਇਤ ਚੁਣਦੇ ਰਹੇ ਹਨ।ਇਹ ਪਿੰਡ ਇਸ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਵਾਰ ਚਰਚਾ ਸਰਬ ਸੰਮਤੀ ਦੀ ਨਹੀਂ ਸਗੋਂ ਪਿੰਡ ਦੀ ਸਰਪੰਚੀ ਲਈ ਆਏ 2 ਕਰੋੜ ਦੇ ਆਫ਼ਰ ਦੀ ਹੈ। ਸਰਪੰਚੀ ਲੈਣ ਲਈ ਪਿੰਡ ਦੇ ਵਿਅਕਤੀ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਪਿੰਡ ਵਾਸੀ ਉਸਨੂੰ ਸਰਬ ਸੰਮਤੀ ਨਾਲ ਸਰਪੰਚ ਚੁਣ ਲੈਂਦੇ ਹਨ,ਤਾਂ ਉਹ ਪਿੰਡ ਦੇ ਵਿਕਾਸ ਲਈ 2 ਕਰੋੜ ਰੁਪਏ ਦੇਵੇਗਾ।