ਫਾਜ਼ਿਲਕਾ: ਹੜ੍ਹ ਪ੍ਰਭਾਵਿਤ ਸਰਹੱਦੀ ਇਲਾਕੇ ਵਿੱਚ ਲੋਕਾਂ ਨੂੰ ਪੈ ਰਹੀ ਦੋਹਰੀ ਮਾਰ, ਭਾਰੀ ਨੁਕਸਾਨ ਦੇ ਨਾਲ ਨਾਲ ਲੋਕ ਭਿਆਨਕ ਬਿਮਾਰੀਆਂ ਦਾ ਹੋ ਰਹੇ ਸ਼ਿਕਾਰ
ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ੍ਹਾਂ ਦੀ ਮਾਰ ਦੇ ਨਾਲ ਨਾਲ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਇੱਕ ਦੁਖੀ ਬਜ਼ੁਰਗ ਵਿਅਕਤੀ ਨੇ ਇਲਾਜ ਲਈ ਮਦਦ ਦੀ ਗੁਹਾਰ ਲਗਾਈ ਹੈ। ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਦੋਨਾ ਨਾਨਕਾ ਦੇ ਨਜਦੀਕ ਢਾਣੀ ਤੇ ਰਹਿੰਦੇ ਪੀੜਿਤ ਬਜ਼ੁਰਗ ਸੁਰਜਨ ਸਿੰਘ ਨੇ ਦੱਸਿਆ ਹੈ ਕਿ ਉਹ ਹੜ੍ਹ ਕਾਰਨ ਭਾਰੀ ਨੁਕਸਾਨ ਅਤੇ ਆਪਣੀ ਗੰਭੀਰ ਬਿਮਾਰੀ ਕੈਂਸਰ ਨਾਲ ਦੋਹਰੀ ਲੜਾਈ ਲੜ ਰਿਹਾ ਹੈ।