ਦਿਵਾਲੀ ਦੇ ਮੱਦੇਨਜ਼ਰ ਫਾਜ਼ਿਲਕਾ ਤੋਂ ਹਲਕਾ ਵਿਧਾਇਕ ਨਰਿੰਦਰਪਾਲ ਸਾਵਣਾ ਰੇਲਵੇ ਅੰਡਰ ਬ੍ਰਿਜ਼ ਨੇੜੇ ਦੁਕਾਨਾ ਤੇ ਪਹੁੰਚੇ ਨੇ । ਤੇ ਦੁਕਾਨ ਦੁਕਾਨ ਤੇ ਜਾ ਕੇ ਉਹਨਾਂ ਦੁਕਾਨਦਾਰਾਂ ਦੇ ਨਾਲ ਮੁਲਾਕਾਤ ਕੀਤੀ ਜਿੱਥੇ ਉਹਨਾਂ ਦੀ ਸਮੱਸਿਆਵਾਂ ਸੁਣੀਆਂ । ਉੱਥੇ ਹੀ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਲ ਨਾਲ ਉਹਨਾਂ ਲੱਡੂਆਂ ਦੇ ਨਾਲ ਦੁਕਾਨਦਾਰਾਂ ਦਾ ਮੂੰਹ ਮਿੱਠਾ ਕਰਾਇਆ ਤੇ ਦਿਵਾਲੀ ਦੀ ਵਧਾਈ ਵੀ ਦਿੱਤੀ । ਵਿਧਾਇਕ ਨੇ ਕਿਹਾ ਕਿ ਸੁਰੱਖਿਆ ਪੱਖੋਂ ਪੁਖਤਾ ਇੰਤਜਾਮ ਨੇ ।