ਜਾਣਕਾਰੀ ਦਿੰਦਿਆਂ ਨਿਆ ਨੰਗਲ ਚੌਂਕੀ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਟਰੱਕ ਨੂੰ ਜਦ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਅਤੇ ਉਸਦੀ ਚੈਕਿੰਗ ਕੀਤੀ ਗਈ ਤਾਂ ਲਕੜੀਆਂ ਦੇ ਵਿੱਚ ਲੁਕਾ ਕੇ 6.5 ਕਿਲੋ ਭੁੱਕੀ ਰੱਖੀ ਹੋਈ ਸੀ। ਜਿਸ ਤੋਂ ਉਪਰਾਂਤ ਟਰੱਕ ਦੇ ਡਰਾਈਵਰ ਬਲਬੀਰ ਅਤੇ ਕੰਡਕਟਰ ਪਵਨ ਕੁਮਾਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।