ਮੁਕਤਸਰ: ਪੰਜਾਬ ਸਰਕਾਰ ਫਰਦ ਕੇਂਦਰਾਂ ਦੇ 950 ਮੁਲਾਜ਼ਮਾਂ ਤੋਂ ਖੋਹ ਰਹੀ ਰੁਜ਼ਗਾਰ : ਸੰਦੀਪ ਸਿੰਘ ਜ਼ਿਲ੍ਹਾ ਆਗੂ ਫਰਦ ਕੇਂਦਰ
ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਫਰਦ ਕੇਂਦਰਾਂ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੇ ਉਨਾਂ ਦਾ ਰੁਜ਼ਗਾਰ ਖੋਹਣ ਦਾ ਦੋਸ਼ ਲਗਾਇਆ। ਮਲੋਟ ਵਿਖੇ ਸ਼ਾਮ ਕਰੀਬ 6 ਵਜੇ ਫਰਦ ਕੇਂਦਰਾਂ ਦੇ ਜ਼ਿਲ੍ਹਾ ਆਗੂ ਸੰਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਫਰਦ ਕੇਂਦਰਾਂ ਦਾ ਕੰਮ ਸੇਵਾ ਕੇਂਦਰਾਂ ਦੇ ਅਧੀਨ ਕਰ ਰਹੀ ਹੈ। ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਫ਼ਰਦ ਕੇਂਦਰਾਂ ਵਿੱਚ ਕੰਮ ਕਰ ਰਹੇ 950 ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ।