ਮਲੇਰਕੋਟਲਾ: ਮਾਲੇਰਕੋਟਲਾ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ ਕਰੀਬ 4 ਕਰੋੜ 08 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ- ਐਸ.ਐਸ.ਪੀ ਡਾ ਸਿਮਰਤ ਕੌਰ
ਐਸ.ਐਸ.ਪੀ. ਮਾਲੇਰਕੋਟਲਾ ਡਾ. ਸਿਮਰਤ ਕੌਰ ਨੇ ਪ੍ਰੈੱਸ ਬਿਆਨ ਜਾਰੀ ਕਰ ਦੱਸਿਆ ਕਿ ਜਿਲ੍ਹਾ ਮਾਲੇਰਕੋਟਲਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਕਰੀਬ 4 ਕਰੋੜ 8 ਲੱਖ ਰੁਪਏ ਦੀ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਕਾਸ਼ਦੀਪ ਸਿੰਗਲਾ ਅਤੇ ਯੋਗੇਸ਼ ਬਾਂਸਲ ਨਾਮਕ 2 ਮੁਲਜ਼ਮਾਂ ਵੱਲੋਂ ਗੈਰ-ਕਾਨੂੰਨੀ ਕਾਰੋਬਾਰ ਰਾਹੀਂ ਇਕੱਠੀ ਕੀਤੀ ਨਜਾਇਜ਼ ਜਾਇਦਾਦ ਪੜਤਾਲ ਉਪਰੰਤ ਜਪਤ ਕੀਤੀ ਗਈ ਹੈ।