ਕਪੂਰਥਲਾ: ਪਿੰਡ ਜੈਨਪੁਰ ਵਿਚ ਮਾਮੂਲੀ ਝਗੜੇ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਨੇ ਕੀੜੇਮਾਰ ਦਵਾਈ ਪੀਤੀ, ਸਿਵਲ ਹਸਪਤਾਲ ਦਾਖਲ
ਪਿੰਡ ਜੈਨਪੁਰ ਵਿਚ ਖੇਤਾਂ ਵਿਚ ਕੰਮ ਕਰਦੇ ਇਕ ਪ੍ਰਵਾਸੀ ਮਜ਼ਦੂਰ ਨੇ ਸਾਥੀਆਂ ਨਾਲ ਹੋਏ ਮਮੂਲੀ ਝਗੜੇ ਤੋਂ ਬਾਅਦ ਕੀੜੇ ਮਾਰ ਦਵਾਈ ਪੀ ਲਈ | ਸਿਵਲ ਹਸਪਤਾਲ ਕਪੂਰਥਲਾ ਚ ਜੇਰੇ ਇਲਾਜ ਸੰਤੋਸ਼ ਵਾਸੀ ਜੈਨਪੁਰ ਨੇ ਦੱਸਿਆ ਕਿ ਉਹ ਖੇਤਾਂ ਚ ਕੰਮ ਕਰ ਰਿਹਾ ਸੀ, ਇਸੇ ਦੌਰਾਨ ਸਾਥੀਆਂ ਨਾਲ ਉਸਦਾ ਮਾਮੂਲੀ ਝਗੜਾ ਹੋ ਗਿਆ | ਜਿਸ ਕਾਰਨ ਉਸਨੇ ਕਥਿਤ ਤੌਰ 'ਤੇ ਕੀੜੇ ਮਾਰ ਦਵਾਈ ਪੀ ਲਈ | ਜਿਸਦਾ ਇਲਾਜ ਡਿਊਟੀ ਡਾ. ਜਸ਼ਨ ਵਲੋਂ ਕੀਤਾ ਜਾ ਰਿਹਾ ਹੈ।