ਫਤਿਹਗੜ੍ਹ ਸਾਹਿਬ: ਗੁਰਦੁਆਰਾ ਸ਼੍ਰੀ ਵਿਸ਼ਕਰਮਾ ਭਵਨ ਚ ਭਗਵਾਨ ਸ਼੍ਰੀ ਵਿਸ਼ਕਰਮਾ ਜੀ ਦਾ ਪ੍ਰਗਟ ਦਿਵਸ ਮਨਾਇਆ,ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਪਹੁੰਚੇ
ਗੁਰਦੁਆਰਾ ਸ਼੍ਰੀ ਵਿਸ਼ਵਕਰਮਾ ਭਵਨ ਵਿਖੇ ਸ਼੍ਰੀ ਵਿਸ਼ਕਰਮਾ ਜੀ ਦਾ ਪ੍ਰਗਟ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਾਜ਼ਰੀ ਲਗਾਈ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਭਗਵਾਨ ਸ੍ਰੀ ਵਿਸ਼ਕਰਮਾ ਜੀ ਨੂੰ ਸੰਸਾਰ ਸਿਰਜਣਹਾਰ ਮੰਨਿਆ ਜਾਂਦਾ ਹੈ ।