ਫਾਜ਼ਿਲਕਾ: ਸੇਮ ਦੇ ਪਾਣੀ 'ਚ ਡੁੱਬੇ ਘਰ, ਅਜੇ ਵੀ ਘਰਾਂ ਵਿੱਚ ਖੜਾ ਪਾਣੀ, ਟਿਊਬ ਰਾਹੀਂ ਆਉਣ ਜਾਣ ਲਈ ਮਜਬੂਰ ਹੋ ਰਹੇ ਲੋਕ
ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਇੱਕ ਪਾਸੇ ਤਾਂ ਹੜ੍ਹ ਨਾਲ ਸਭ ਕੁਝ ਬਰਬਾਦ ਹੋ ਗਿਆ ਹੈ ਅਤੇ ਦੂਜੇ ਪਾਸੇ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸੇਮ ਰਾਹੀਂ ਆਏ ਹੜ੍ਹ ਦੇ ਪਾਣੀ ਨੇ ਖੇਤਾਂ ਵਿੱਚ ਰਹਿੰਦੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ।