ਪਠਾਨਕੋਟ: ਆਲ ਇੰਡੀਆ ਰਿਟਾਇਰਡ ਰੇਲਵੇ ਮੈਂਸ ਫੈਡਰੇਸ਼ਨ ਵੱਲੋਂ ਨੈਰੋਗੇਜ ਰੇਲਵੇ ਸਟੇਸ਼ਨ ਵਿਖੇ ਕਰਵਾਇਆ ਗਿਆ ਸਲਾਨਾ ਅਧਿਵੇਸ਼ਨ
ਆਲ ਇੰਡੀਆ ਰਿਟਾਇਰਡ ਰੇਲਵੇ ਮੈਂਸ ਫੈਡਰੇਸ਼ਨ ਵੱਲੋਂ ਨੈਰੋਗੇਜ ਰੇਲਵੇ ਸਟੇਸ਼ਨ ਵਿਖੇ ਸਲਾਨਾ ਅਧਿਵੇਸ਼ਨ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਸਕੱਤਰ ਵੀਪੀ ਸੈਣੀ ਨੇ ਦੱਸਿਆ ਕਿ ਇਸ ਦੌਰਾਨ ਰਿਟਾਇਰਡ ਰੇਲ ਕਰਮਚਾਰੀਆਂ ਦੀਆਂ ਪ੍ਰਮੁੱਖ ਮੰਗਾਂ ਅਤੇ ਮੁਸ਼ਕਲਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਵਿੱਚ 75 ਸਾਲ ਤੋਂ ਵੱਧ ਉਮਰ ਦੇ ਰਿਟਾਇਰਡ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।