ਫਾਜ਼ਿਲਕਾ: ਸਰਕਾਰ ਦੀ ਲਾਪਰਵਾਹੀ ਕਰਕੇ ਪਿੰਡ ਸਾਬੂਆਣਾ, ਸੈਦਾਂਵਾਲੀ ਚ ਹੋਇਆ ਬਾਗਾ ਤੇ ਫਸਲਾਂ ਦਾ ਨੁਕਸਾਨ, ਸਾਬੂਆਣਾ ਪੁੱਜੇ ਬੋਲੇ ਵਿਧਾਇਕ ਸੰਦੀਪ ਜਾਖੜ
ਸਾਬੂਆਣਾ, ਸੈਦਾਵਾਲੀ ਤੇ ਖੂਹੀਆਂ ਸਰਵਰ ਇਲਾਕੇ ਦੇ ਵਿੱਚ ਡਰੇਨਾਂ ਦੇ ਟੁੱਟਣ ਕਰਕੇ ਕਾਫੀ ਪਾਣੀ ਖੇਤਾਂ ਵਿੱਚ ਪਹੁੰਚ ਗਿਆ ਹੈ । ਜਿਸ ਕਰਕੇ ਬਾਗਾਂ ਤੇ ਫਸਲਾਂ ਦਾ ਨੁਕਸਾਨ ਹੋ ਗਿਆ । ਹਾਲਾਂਕਿ ਇਸ ਨੂੰ ਲੈ ਕੇ ਹੁਣ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਸਵਾਲ ਖੜੇ ਕੀਤੇ ਨੇ । ਜਿਨਾਂ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆ ਹੈ । ਜਿਸਦੀ ਭਰਪਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ ।