ਬਾਬਾ ਬਕਾਲਾ: ਜੋਧਾਨਗਰੀ ਦੇ ਮੈਂਬਰ ਪੰਚਾਇਤ ਦੇ ਲੜਕੇ ਦੀ ਸੜਕ ਹਾਦਸੇ 'ਚ ਹੋਈ ਮੌਤ, ਕੈਬਨਿਟ ਮੰਤਰੀ ਈਟੀਓ ਨੇ ਮ੍ਰਿਤਕ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਬੀਤੇ ਦਿਨੀ 24 ਸਾਲਾ ਨੌਜਵਾਨ ਦਿਲਜੋਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਮੈਂਬਰ ਪੰਚਾਇਤ ਜੋਧਾਨਗਰੀ ਜੋ ਕਿ ਐਮਪੀ ਵਿੱਚ ਤੂੜੀ ਬਣਾਉਣ ਵਾਲੀ ਮਸ਼ੀਨਰੀ ਲੈਕੇ ਗਿਆ ਸੀ। ਜਿਸ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਨੌਜਵਾਨ ਦੇ ਅੰਤਿਮ ਸੰਸਕਾਰ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਹਮਦਰਦੀ ਜ਼ਾਹਰ ਕੀਤੀ।