ਮਲੇਰਕੋਟਲਾ: ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦੇਣ ਤੇ ਪੁਲਿਸ ਨੂੰ ਕੀਤਾ ਜਾਵੇ ਸੂਚਿਤ, ਮਲੇਰਕੋਟਲਾ ਜਿਲਾ ਪੁਲਿਸ ਨੇ ਕੀਤੀ ਲੋਕਾਂ ਨੂੰ ਅਪੀਲ
ਮਲੇਰਕੋਟਲਾ ਜਿਲਾ ਪੁਲਿਸ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ । ਕਿ ਕਿਸੇ ਵੀ ਵਿਅਕਤੀ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦਿੰਦੀ ਹੈ । ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਕੀਤੀ ਜਾਵੇ । ਤਾਂ ਕਿ ਸਮਾਂ ਰਹਿੰਦਿਆ ਉਸ ਤੇ ਐਕਸ਼ਨ ਲਿਆ ਜਾ ਸਕੇ । ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ।